ਦਾਖਲਾ ਲੈਣ ਸੰਬੰਧੀ ਨਿਯਮ (Admission Rules)

(ਓ) ਦਾਖਲਾ ਫਾਰਮ ਭਰਨ ਲਈ ਹਦਾਇਤਾਂ
1) ਦਾਖਲ਼ੇ ਲਈ ਅਰਜ਼ੀ ਕੇਵਲ ਵੇਰਵਾ ਭਰਿਆ ਪੱਤਰ ਨਾਲ ਲੱਗੇ ਦਾਖਲੇ ਫਾਰਮ ਤੇ ਹੀ ਦਿੱਤੀ ਜਾ ਸਕਦੀ ਹੈ।
2) ਦਾਖਲ਼ਾ ਫਾਰਮ ਸਾਫ ਸੁਥਰਾ ਭਰਿਆ ਹੋਵੇ ਅਤੇ ਉਸ ਨਾਲ ਪਾਸਪੋਰਟ ਸਾਇਜ਼ ਦੀਆਂ 5 ਫੋਟੋਆਂ ਅਤੇ ਹੇਠ ਲਿਖੇ ਸਰਟੀਫਿਕੇਟ ਦੀਆਂ ਤਸਦੀਕ ਸ਼ੁਦਾ ਕਾਪੀਆਂ ਨਾਲ ਨੱਥੀ ਹੋਣੀਆ ਚਾਹੀਦੀਆਂ ਹਨ:
ਓ) ਪਿਛਲੀ ਪ੍ਰੀਖਿਆਂ ਪਾਸ ਕਰਨ ਦਾ ਯੂਨੀਵਰਸਿਟੀ/ ਬੋਰਡ ਦਾ ਸਰਟੀਫਿਕੇਟ ।
ਅ) ਜਨਮ ਤਰੀਕ ਦਾ ਸਰਟੀਫਿਕੇਟ।
ੲ) ਪਿਛਲੀ ਸੰਸਥਾ / ਸਕੂਲ ਰਾਹੀ ਦਿੱਤੇ ਚਾਲ-ਚੱਲਣ ਦਾ ਸਰਟੀਫਿਕੇਟ।
ਸ) ਅਨੁਸੂਚਿਤ ਜਾਤੀਆਂ ਜਾਂ Other Backward classes ਹੋਣ ਦਾ ਸਬੂਤ ਦਾ ਸਰਟੀਫਿਕੇਟ।
ਹ) ਬਾਹਰਲੀਆਂ ਜਾਂ ਕਿਸੇ ਦੂਜੀ ਯੂਨੀਵਰਸਿਟੀ ਤੋਂ ਆਉਣ ਵਾਲੀਆਂ ਵਿਦਿਆਰਥਣਾਂ ਲਈ ਯੂਨੀਵਰਸਿਟੀ ਵਲੋਂ ਜਾਰੀ ਕੀਤਾ ਯੋਗਤਾ ਸਰਟੀਫਿਕੇਟ ਅਤੇ ਕਾਲਜ ਦਾ ਪ੍ਰਵਾਸ ਕਰਵਾ ਕੇ ਆਉਣ ਵਾਲੀਆਂ ਵਿਦਿਆਰਥਣਾਂ ਲਈ ਯੂਨੀਵਰਸਿਟੀ ਜਾਂ ਕਾਲਜ ਦਾ ਅਵਾਸ ਸਰਟੀਫਿਕੇਟ।
ਕ) ਆਧਾਰ ਕਾਰਡ ਦੀ ਤਸਦੀਕ ਸ਼ੁਦਾ ਕਾਪੀ।
3) ਅਧੂਰਾ ਫਾਰਮ ਕਿਸੇ ਵੀ ਸੂਰਤ ਵਿੱਚ ਪ੍ਰਵਾਨ ਨਹੀਂ ਕੀਤਾ ਜਾਵੇਗਾ।
4) ਦਾਖਲ਼ ਹੋਣ ਵਾਲੇ ਉਮੀਦਵਾਰ ਨੂੰ ਆਪਣੇ ਮਾਤਾ ਪਿਤਾ ਜਾਂ ਸਰਪ੍ਰਸਤ ਨੂੰ ਨਾਲ ਲੈ ਕੇ ਆਪਣਾ ਜ਼ਰੂਰੀ ਹੈ।
5) ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਪਹਿਲਾ ਹੀ ਰਜਿਸਟਰਡ ਹੋ ਚੁੱਕੀਆਂ ਵਿਦਿਆਰਥਣਾਂ ਆਪਣਾਂ ਰਜਿਸਟ੍ਰੇਸ਼ਨ ਨੰਬਰ ਨਾਲ ਲੈ ਕੇ ਆਉਣ।
6) ਦਾਖਲ਼ਾ ਭਾਵੇ ਕਿਸੇ ਮਹੀਨੇ ਲਿਆ ਜਾਵੇ, ਫੀਸ ਦੇ ਸਲਾਨਾ ਖਰਚੇ ਪੂਰੇ ਲਏ ਜਾਣਗੇ।
7) ਦਾਖਲੇਂ ਸਮੇਂ ਵਿਦਿਆਰਥਣਾਂ ਦੀ ਅਗਵਾਈ ਲਈ ਕਾਲਜ ਅਧਿਆਪਕਾਂ ਦੀਆਂ ਵੱਖ-ਵੱਖ ਕਮੇਟੀਆਂ ਬਣਾਈਆ ਗਈਆਂ ਹਨ। ਦਾਖਲ਼ਾ ਫਾਰਮ ਹਰ ਪੱਖ ਤੋਂ ਮੁਕੰਮਲ ਕਰਕੇ ਲੋੜੀਂਦੇ ਸਰਟੀਫਿਕੇਟ ਨਾਲ ਲਗਾ ਕੇ ਸੰਬੰਧਿਤ ਕਮੇਟੀ ਤੋਂ ਤਸਦੀਕ ਕਰਵਾਉਣਾਂ ਕਰਵਾਉਣਾਂ ਜ਼ਰੂਰੀ ਹੈ।
ਨੋਟ ਮਾਪਿਆਂ ਵਲੋਂ ਦਾਖਲਾਂ ਫਾਰਮ ਤੇ ਹਸਤਾਖਰ ਕਰਨ ਤੋਂ ਪਹਿਲਾ ਪ੍ਰਾਸਪੈਕਟ ਨੂੰ ਧਿਆਨ ਨਾਲ ਪੜਿਆਂ ਜਾਵੇ ਕਿਉਕਿ ਦਾਖਲਾ ਫਾਰਮ ਤੇ ਤੁਹਾਡੇ ਹਸਤਾਖਰਾਂ ਦਾ ਭਾਵ ਇਹ ਮੰਨਿਆ ਜਾਵੇਗਾ ਕਿ ਤੁਸੀਂ ਇਸ ਪ੍ਰਾਸਪੈਕਟ ਵਿੱਚ ਦਿੱਤੇ ਸਾਰੇ ਨਿਯਮਾਂ ਤੋਂ ਚੰਗੀ ਤਰਾਂ ਜਾਣੂ ਅਤੇ ਸਹਿਮਤ ਹੋ।

Navigation